ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀਆਂ ਚੋਣਾਂ- ਅਜ਼ਾਦ ਗਰੁੱਪ ਨੂੰ ਕਰਮਚਾਰੀਆਂ ਵਲੋਂ ਭਾਰੀ ਸਮਰਥਨ

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ ) ਦੀਆਂ ਚੋਣਾਂ ਸਾਲ 2023-25 ਦਾ ਬਿਗਲ ਵੱਜ ਚੁੱਕਾ ਹੈ, ਜਿਸ ਵਿੱਚ ਦੋ ਗਰੁੱਪ ਇਹ ਚੋਣ ਲੜ ਰਹੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਐਸੋਸੀਏਸ਼ਨ ਦੀਆਂ ਚੋਣਾ ਮਿਤੀ 7 ਦਸੰਬਰ 2023 ਨੂੰ ਹੋਣੀਆਂ ਹਨ।

ਪਹਿਲਾ ਗਰੁੱਪ ਉਹ ਗਰੁੱਪ ਹੈ ਜੋ ਕਿ ਖਹਿਰਾ ਗਰੁੱਪ ਦੇੇ ਨਾਮ ਤੇ ਚੋਣਾ ਲੜ ਰਿਹਾ ਹੈ, ਪ੍ਰੰਤੂ ਜਿਹਨਾਂ ਚਿਹਰਿਆਂ ਤੇ ਇਹ ਚੋਣ ਲੜੀ ਜਾ ਰਹੀ ਹੈ, ਉਹਨਾਂ ਵਲੋਂ ਇਸ ਚੋਣ ਵਿੱਚ ਆਪਣੀ ਨਾਮਜ਼ਗੀ ਹੀ ਦਾਖਿਲ ਨਹੀਂ ਕੀਤੀ ਗਈ ਅਤੇ ਜਿਹੜੇ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਉਹਨਾਂ ਵਲੋਂ ਕੇਵਲ ਸੁਖਚੈਨ ਸਿੰਘ ਖਹਿਰਾ ਦੇ ਨਾਮ ਤੇ ਹੀ ਵੋਟਾਂ ਮੰਗੀਆਂ ਜਾ ਰਹੀਆਂ ਹਨ।

ਦੂਜਾ ਗਰੁੱਪ ਅਜ਼ਾਦ ਗਰੁੱਪ ਜਿਸ ਵਲੋਂ ਸਕੱਤਰੇਤ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ, ਜਰੂਰਤਾਂ ਅਤੇ ਮੰਗਾਂ ਤੇ ਧਿਆਨ ਕੇਂਦਰਤ ਕਰਦੇ ਹੋਏ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜ਼ਾਦ ਗਰੁੱਪ ਵਲੋਂ ਅੱਜ ਬਾਅਦ ਦੁਪਹਿਰ ਆਪਣੇ ਗਰੁੱਪ ਦੇ ਪ੍ਰਚਾਰ ਦਾ ਅਗਾਜ਼ ਕੀਤਾ ਗਿਆ, ਜਿਸ ਵਿੱਚ ਹਰੇਕ ਸਾਖਾ ਵਿੱਚ ਜਾ ਕੇ ਵਿਸਥਾਰ ਨਾਲ ਆਪਣੇ ਚੋਣ ਮਨੋਰਥ ਪੱਤਰ ਸਬੰਧੀ ਜਾਣਕਾਰੀ ਦਿੱਤੀ ਗਈ। ਜਿਕਰਯੋਗ ਹੈ ਕਿ ਸਕੱਤਰੇਤ ਤੇ ਮੁਲਾਜ਼ਮਾਂ ਵਿੱਚ ਇਹ ਭਾਰੀ ਰੋੋਸ ਪਾਇਆ ਜਾ ਰਿਹਾ ਸੀ ਕਿ ਸਕੱਤਰੇਤ ਐਸੋਸੀਏਸ਼ਨ ਦੀ ਚੋਣ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਹੋਈ। ਕੇਵਲ 15-20 ਕਰਮਚਾਰੀਆਂ ਵਲੋਂ ਬੰਦ ਕਮਰਾ ਮੀਟਿੰਗਾਂ ਕਰਕੇ ਸਕੱਤਰੇਤ ਐਸੋਸੀਏਸ਼ਨ ਦਾ ਗਠਨ ਕਰ ਲਿਆ ਜਾਂਦਾ ਸੀ। ਪ੍ਰੰਤੂ ਅਜ਼ਾਦ ਗਰੁੱਪ ਵਲੋਂ ਇਸ ਪ੍ਰਥਾ ਦਾ ਭੋਗ ਪਾਉਂਦੇ ਹੋਏ, ਪੰਜਾਬ ਸਿਵਲ ਸਕੱਤਰੇਤ ਐਸੋਸੀਏਸ਼ਨ ਦਾ ਸੰਵਿਧਾਨ ਸਮੂਹ ਮੁਲਾਜ਼ਮਾਂ ਵਿੱਚ ਵੰਡਿਆ ਗਿਆ ਜਿਸ ਤੋਂ ਸੰਵਿਧਾਨ ਖਹਿਰਾ ਗਰੁੱਪ ਵਲੋਂ ਮੁਲਾਜ਼ਮਾਂ ਨੂੰ ਤੋਂ ਲੁਕਾ ਕੇ ਰੱਖਿਆ। ਜਿਸ ਨਾਲ ਪੰਜਾਬ ਸਿਵਲ ਸਕੱਤਰੇਤ ਦੇ ਕਰਮਚਾਰੀ ਪਹਿਲੀ ਵਾਰ ਐਸੋਸੀਏਸ਼ਨ ਦੇ ਸੰਵਿਧਾਨ ਨਾਲ ਜਾਣੂ ਹੋਏ। ਅਜਾਦ ਗਰੁੱਪ ਦੇ ਇਸ ਪ੍ਰਚਾਰ ਨਾਲ, ਪਹਿਲਾ ਗਰੁੱਪ ਬੈਕਫੁੱਟ ਤੇ ਨਜ਼ਰ ਆ ਰਿਹਾ ਹੈ, ਜਿਸ ਕਾਰਨ ਖਹਿਰਾ ਗਰੁੱਪ ਵਲੋਂ ਕੇਵਲ ਪੋਸਟਰ ਪ੍ਰਚਾਰ ਤੇ ਹੀ ਜੋਰ ਦਿੱਤਾ ਜਾ ਰਿਹਾ ਹੈ।

ਪੰਜਾਬ ਸਿਵਲ ਸਕੱਤਰੇਤ ਸਟਾਫ ਦੇ ਸੰਵਿਧਾਨ ਅਤੇ ਅਜ਼ਾਦ ਗਰੁੱਪ ਦੇ ਮੈਨੀਫੈਸਟੋ ਦੀ ਕਾਪੀ ਹੇਠਾਂ ਪੋੋਸਟ ਕੀਤੀ ਗਈ ਹੈ।

Sharing is caring: