DPI, ਸੈਕੰਡਰੀ ਪੰਜਾਬ ਵਲੋਂ ਪੱਤਰ ਮਿਤੀ 24.12.2021 ਰਾਹੀਂ ਖੇਤਰੀ ਦਫਤਰਾਂ/ ਸਕੂਲਾਂ/ ਸਸੰਥਾਵਾਂ / ਕਾਲਜਾਂ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਆਪਸ਼ਨਾਂ ਲਈਆਂ ਗਈਆਂ ਸਨ, ਕਿ ਉਹ ਆਪਣੇ ਮੌਜੂਦਾ ਕਾਡਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਜਾਂ ਨਵੇਂ ਬਣੇ ਕਾਡਰ ਭਾਵ ਉਚੇਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਨਾ ਚਾਹੁੰਦੇ ਹਨ। ਜਿਹਨਾਂ ਅਧਿਕਾਰੀਆਂ/ ਕਰਮਚਾਰੀਆਂ ਪਾਸੋਂ ਆਪਸ਼ਨਾਂ ਦਿੱਤੀ ਗਈਆਂ ਸਨ, ਇਸ ਸਮੇਂ ਉਨ੍ਹਾਂ ਵਿੱਚੋਂ ਕਈ ਅਧਿਕਾਰੀ/ ਕਰਮਚਾਰੀ ਰਿਟਾਇਰ ਹੋ ਚੁੱਕੇ ਹਨ, ਕੁਝ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਅਤੇ ਕੁਝ ਦੀ ਮੌਤ ਹੋ ਚੁੱਕੀ ਹੈ, ਜਿਸ ਅਨੁਸਾਰ ਹੁਣ ਸਥਿਤੀ ਵਿੱਚ ਕਾਫੀ ਬਦਲਾਅ ਹੋ ਚੁੱਕਾ ਹੈ। ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਮਨਿਸਟੀਰੀਅਲ ਸਟਾਫ ਦਾ ਕਾਡਰ ਵੱਖਰਾ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਨ ਤੋਂ ਪਹਿਲਾਂ ਮੁੜ ਤੋਂ ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਸਟਾਫ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਤੋਂ ਮੁੜ ਨਵੇਂ ਸਿਰੇ ਤੋਂ ਆਪਸ਼ਨਾਂ ਲੈਣ ਦੀ ਲੋੜ ਹੈ।
ਸੋ ਉਪਰੋਕਤ ਸਬੰਧੀ ਜਾਰੀ ਪੱਤਰ ਦੀ PDF ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ।
https://smspunjab.in ਤੇ ਅਸੀਂ ਪੰਜਾਬ ਸਰਕਾਰ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਹਜ਼ਾਰਾਂ ਹੀ ਪੱਤਰ ਅੱਪਲੋਡ ਕਰ ਚੁੱਕੇ ਹਾਂ। ਇਹਨਾਂ ਪੱਤਰਾਂ ਨੂੰ ਤੁਸੀਂ https://smspunjab.in/register ਤੇ ਰਜਿਸਟਰ ਕਰਨ ਉਪਰੰਤ ਲੌਗਿਨ (https://smspunjab.in/login ਪੇਜ ਤੇ) ਕਰਨ ਤੋਂ ਬਾਅਦ Download ਕਰ ਸਕਦੇ ਹਨ।