ਪੰਜਾਬ ਸਰਕਾਰ (ਪ੍ਰਸੋਨਲ ਵਿਭਾਗ ) ਵਲੋਂ ਗਰੁੱਪ ਡੀ ਦੇ ਸੇਵਾ ਨਿਯਮਾਂ ਵਿੱਚ ਸੋਧ ਕਰਨ ਸਬੰਧੀ ਸਮੂਹ ਵਿਭਾਗਾਂ ਤੋਂ ਸੁਝਾਅ ਮੰਗੇ ਹਨ। ਇਸ ਸਬੰਧੀ ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀ -1 ਸਾਖਾ) ਵਲੋਂ ਸਮੂਹ ਪ੍ਰਬੰਧਕੀ ਸਕੱਤਰ ਨੂੰ ਪੱਤਰ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਗਰੁੱਪ ਡੀ ਦੇ ਸੇਵਾ ਨਿਯਮ 1963 ਜਾਰੀ ਹੋਏ ਹਨ, ਅਤੇ ਇਹਨਾਂ ਵਿੱਚ ਸਮੇਂ ਸਮੇਂ ਤੇ ਸੋਧਾਂ ਵੀ ਕੀਤੀਆਂ ਗਈਆਂ ਹਨ। ਪ੍ਰਸੋੋਨਲ ਵਿਭਾਗ ਵਲੋਂ ਇਹਨਾਂ ਸੇਵਾ ਨਿਯਮਾਂ ਵਿੱਚ ਸੋਧ ਕਰਨ ਸਬੰਧੀ ਵਿਭਾਗਾਂ ਤੋਂ ਸੁਝਾਅ ਮੰਗੇ ਗਏ ਹਨ ।
ਸਰਵਿਸ ਮੈਟਰ ਸਲਿਊਸ਼ਨ ਪੰਜਾਬ ਵਲੋਂ ਵੱਖ-ਵੱਖ ਵਿਸ਼ਿਆਂ ਸਬੰਧੀ ਪੱਤਰ ਪੋਸਟ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪ੍ਰਸੋਨਲ ਵਿਭਾਗ ਵਲੋਂ ਜੋ ਇਹ ਪੱਤਰ ਜਾਰੀ ਕੀਤਾ ਗਿਆ ਹੈ, ਇਸ ਦੇ ਸਬੰਧ ਵਿੱਚ ਦਸਿਆ ਜਾਂਦਾ ਹੈ ਸੇਵਾ ਨਿਯਮ ਉਹ ਨਿਯਮ ਹੁੰਦੇ ਹਨ, ਜਿਸ ਵਿੱਚ ਕਿਸੇ ਗਰੁੱਪ ਵਿੱਚ ਆਉਂਦੀਆਂ ਪੋੋਸਟਾਂ ਦੇ ਨਾਮ, ਪੋਸਟਾਂ ਦੀਆਂ ਪੋਸਟਾਂ ਦੀ ਗਿਣਤੀ, ਪੋਸਟ ਤੇ ਨਿਯੁਕਤੀ ਦੀਆਂ ਸ਼ਰਤਾਂ, ਲੋੜੀਂਦੀ ਯੋਗਤਾ ਆਦਿ ਸਬੰਧੀ ਨਿਯਮ ਦਰਜ਼ ਹੁੰਦੇ ਹਨ। ਸੋ ਕਿਸੇ ਇਸ ਗਰੁੱਪ ਵਿੱਚ ਨਵੀਆਂ ਸਿਰਜੀਆਂ ਅਸਾਮੀਆਂ, ਘਟੀਆਂ ਵਧੀਆਂ ਅਸਾਮੀਆਂ ਨਿਯੁਕਤੀ, ਪੱਦ ਉਨਤੀ ਦੇ ਨਿਯਮਾਂ ਵਿੱਚ ਜੇਕਰ ਕੋਈ ਬਦਲਾਵ ਕਰਨਾ ਹੋਵੇ ਤਾਂ ਇਹਨਾਂ ਨਿਯਮਾਂ ਨੂੰ ਸੋਧਿਆ ਜਾਂਦਾ ਹੈ। ਇਹਨਾਂ ਨਿਯਮਾਂ ਨੂੰ ਸੋਧਣ ਉਪਰੰਤ ਨੋਟੀਫਿਕਸ਼ਨ ਜਾਰੀ ਕੀਤਾ ਜਾਂਦਾ ਹੈ।
ਜੇਕਰ ਇਹ ਪੋਸਟ ਚੰਗੀ ਅਤੇ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਪੋਸਟ ਨੂੁੰ ਲਾਈਕ ਕਰੋ ਅਤੇ ਅੱਗੇ ਆਪਣੇ ਦੋੋਸਤਾਂ ਨਾਲ ਵੀ ਸ਼ੇਅਰ ਕਰੋ ਜੀ। ਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਸਬੰਧਤ ਹਰ ਪੱਤਰ, ਸਰਕੂਲਰ, ਅਤੇ ਹੋਰ ਜਾਣਕਾਰੀਆਂ ਲਈ ਤੁਰੰਤ ਜਾਣਕਾਰੀ ਲੈਣ ਲਈ ਟੈਲੀਗਰਾਮ ਨੂੰ ਜੁਆਇੰਨ ਕਰੋ। ਗਰੁੱਪ ਦਾ ਦਿੱਤੇ ਲਿੰਕ ਤੋਂ ਜੁੜ ਸਕਦੇ ਹੋ। https://shorturl.at/elpyC
Good direction