ਅੱਜ ਸਵੇਰ ਤੋਂ ਸਭ ਨੂੰ ਮੋਬਾਈਲ ਉੱਪਰ ਅਲਰਟ ਦੇ ਮੈਸਜ ਆ ਰਹੇ ਹਨ। ਇਹਨਾ ਕਾਰਨ ਕਈ ਲੋਕ ਘਬਰਾਏ ਹੋਏ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀਂ। ਕੁਦਰਤੀ ਆਫਤਾਂ ਜਿਵੇਂ ਕੇ ਹੜ੍ਹ, ਭਾਰੀ ਮੀਂਹ ਆਦਿ ਕੁਦਰਤੀ ਆਫਤਾਂ ਜਾਂ ਹੋਰ ਆਫਤਾਂ ਲਈ, ਕਿਸੇ ਇਲਾਕੇ ਜਾ ਵੱਡੇ ਇਲਾਕੇ ਵਿੱਚ ਚੇਤਾਵਨੀ ਦੇਣ ਲਈ ਮੋਬਾਈਲ ਫੋਨ ਇੱਕ ਜਰੀਆ ਹੈ। ਨੈਸ਼ਨਲ ਡਿਜ਼ਾਜ਼ਸਟਰ ਮੈਨੇਜਮੈਂਟ ਅਥਾਰਟੀ ਇਹ ਸੇਵਾ ਦੀ ਟੈਸਟਿੰਗ ਕਰ ਰਹੀ ਹੈ। ਇਸ ਸਬੰਧੀ sms ਰਾਹੀਂ ਪਹਿਲਾਂ ਹੀ ਸੂਚਿਤ ਵੀ ਕੀਤਾ ਗਿਆ ਸੀ।