
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਪ੍ਰਸੋਨਲ ਵਿਭਾਗ, ਵਿੱਤ ਵਿਭਾਗ, ਭਲਾਈ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਆਮ ਰਾਜ ਪ੍ਰਬੰਧਕ ਵਿਭਾਗ ਆਦਿ ਨਾਲ ਸਬੰਧਤ ਲਗਭਗ 650 ਦੇ ਕਰੀਬ ਪੱਤਰ https://smspunjab.in ਤੇ ਅੱਜ ਅੱਪਲੋਡ ਕਰ ਦਿੱਤੇ ਗਏ ਹਨ। ਸੋ ਇਹਨਾਂ ਵਿਭਾਗਾਂ ਨਾਲ ਸਬੰਧਤ ਪੱਤਰਾਂ ਦੀ ਮੰਗ ਕਰਨ ਤੋਂ ਪਹਿਲਾਂ ਇੱਕ ਵਾਰ ਟੇਬਲ ਵਿਚੋਂ ਪੱਤਰ ਅਸਾਨੀ ਨਾਲ ਸਰਚ ਕੀਤਾ ਜਾ ਸਕਦਾ ਹੈ। ਇਹਨਾਂ ਪੱਤਰਾਂ ਨੂੰ ਲੱਭਣ ਸਬੰਧੀ ਵੀਡੀਓ ਰਾਹੀਂ ਵੀ ਜਾਣਕਾਰੀ ਜਲਦ ਹੀ ਦਿੱਤੀ ਜਾਵੇਗੀ। ਇਹਨਾਂ ਪੱਤਰਾਂ ਤੋਂ ਇਲਾਵਾ ਕਾਫੀ ਪੱਤਰ ਪਹਿਲਾਂ ਵੀ ਅੱਪਲੋਡ ਕੀਤੇ ਗਏ ਹਨ।
ਇਹਨਾਂ ਪੱਤਰਾਂ ਤੋਂ ਇਲਾਵਾ ਜੇਕਰ ਕੋਈ ਮਹੱਤਵਪੂਰਨ ਪੱਤਰ (ਪੀ.ਡੀ.ਐਫ. ਫਾਈਲ) ਤੁਹਾਡੇ ਕੋਲ ਉਪਲਬਧ ਹੈ ਤਾਂ ਉਸਨੂੰ ਤੁਸੀਂ https://smspunjab.in/upload/ ਤੇ ਜਾ ਕੇ ਅੱਪਲੋਡ ਕਰ ਸਕਦੇ ਹੈ। ਜੇਕਰ ਪੀ.ਡੀ.ਐਫ. ਫਾਈਲ ਨਹੀਂ ਹੈ, ਅਤੇ ਸਿਰਫ ਪਿਕਚਰ ਰੂਪ ਵਿੱਚ ਹੈ ਤਾਂ ਉਸਨੂੰ https://smspunjab.in/guest_posts/ ਤੇ ਜਾ ਕੇ ਪੋੋਸਟ ਕਰੋ।