Government of Punjab (Finance Department), Director Treasury and Accounts has issued instructions to all departments has regarding preparation of 6% DA from July 2015 to December 2015. The following procedure should be followed for preparation of dues bills.
- Employees who have retired (i.e. are now pensioners) and their HRMS code has been generated, their dues bills are to be prepared through online system only.
- Employees who retired before HRMS Code is generated, their 6% arrears bills are to be generated manually.
- These instructions have been issued by the Finance Department because the HRMS system started to be implemented in 2018, so the pensioners who had retired before that, their HRMS Codes were not generated.
ਪੰਜਾਬ ਸਰਕਾਰ (ਵਿੱਤ ਵਿਭਾਗ) ਡਾਇਰੈਕਟਰ ਖਜ਼ਾਨਾ ਤੇ ਲੇਖਾ ਵਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਜੁਲਾਈ 2015 ਤੋਂ ਦਸੰਬਰ 2015 ਲਈ 6% ਡੀ.ਏ. ਦੇ ਬਕਾਏ ਦੇ ਬਿਲ ਤਿਆਰ ਕਰਨ ਲਈ ਹੇਠਾਂ ਦਰਸਾਈ ਵਿਧੀ ਅਪਣਾਈ ਜਾਵੇ।
- ਜਿਹੜੇ ਕਰਮਚਾਰੀ ਰਿਟਾਇਰ ਹੋ ਚੁੱਕੇ ਹਨ (ਭਾਵ ਕਿ ਹੁਣ ਪੈਨਸ਼ਨਰ ਹਨ)ਅਤੇ ਉਹਨਾਂ ਦੇ HRMS code ਜਨਰੇਟ ਹੋ ਚੁੱਕੇ ਹਨ, ਉਹਨਾਂ ਦੇ ਬਕਾਏ ਦੇ ਬਿਲ ਆਨਲਾਈਨ ਸਿਸਟਮ ਨਾਲ ਹੀ ਤਿਆਰ ਕੀਤੇ ਜਾਣੇ ਹਨ।
- ਜਿਹੜੇ ਕਰਮਚਾਰੀ HRMS Code ਜਨਰੇਟ ਹੋਣ ਤੋਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਸਨ, ਉਹਨਾਂ ਦੇ 6% ਬਕਾਏ ਦੇ ਬਿਲ ਮੈਨੂਅਲ ਰੂਪ ਵਿੱਚ ਹੀ ਤਿਆਰ ਕੀਤੇ ਜਾਣੇ ਹਨ।
- ਵਿੱਤ ਵਿਭਾਗ ਵਲੋਂ ਇਹ ਹਦਾਇਤਾਂ ਇਸ ਲਈ ਜਾਰੀ ਕੀਤੀਆਂ ਗਈਆਂ ਹਨ, ਕਿਉਂਕਿ HRMS ਸਿਸਟਮ 2018 ਵਿੱਚ ਲਾਗੂ ਹੋਣਾ ਸ਼ੁਰੂ ਹੋਇਆ ਸੀ, ਇਸ ਲਈ ਜੋ ਪੈਨਸ਼ਨਰ ਇਸਤੋਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਸਨ, ਉਹਨਾਂ ਦੇ HRMS Code ਨਹੀਂ ਜਨਰੇਟ ਹੋਏ ਸਨ।